ਮਾਨਵੀਕ੍ਰਿਤ ਬਿੱਲੀ ਬਤਖਾਂ ਦੀ ਰਾਖੀ ਕਰਦੇ ਹੋਏ, ਮਿਸਰ, ਅੰ. 1120 ਈਪੂ

ਨੀਤੀਕਥਾ (Fable) ਇੱਕ ਸਾਹਿਤਕ ਵਿਧਾ ਹੈ ਜਿਸ ਵਿੱਚ ਪਸ਼ੁ ਪੰਛੀਆਂ, ਦਰਖਤ ਬੂਟਿਆਂ ਅਤੇ ਹੋਰ ਨਿਰਜੀਵ ਕੁਦਰਤੀ ਵਸਤਾਂ ਜਾਂ ਸ਼ਕਤੀਆਂ ਨੂੰ ਮਨੁੱਖ ਵਰਗੇ ਗੁਣਾਂ ਦੇ ਧਾਰਨੀ ਦਿਖਾ ਕੇ ਉਪਦੇਸ਼ਾਤਮਕ ਕਥਾ ਕਹੀ ਜਾਂਦੀ ਹੈ। ਨੀਤੀਕਥਾ, ਪਦ ਜਾਂ ਗਦ ਵਿੱਚ ਹੋ ਸਕਦੀ ਹੈ। ਪੰਚਤੰਤਰ, ਹਿਤੋਪਦੇਸ਼ ਆਦਿ ਪ੍ਰਸਿੱਧ ਨੀਤੀਕਥਾਵਾਂ ਹਨ।

ਇੱਕ ਨੀਤੀਕਥਾ ਦ੍ਰਿਸ਼ਟਾਂਤ-ਕਥਾ ਨਾਲੋਂ ਇਸ ਗੱਲ ਵਿੱਚ ਹੈ ਭਿੰਨ ਹੁੰਦੀ ਹੈ ਕਿ ਮਗਰਲੀ ਵਿੱਚ ਜਾਨਵਰ, ਪੌਦੇ, ਬੇਜਾਨ ਚੀਜ਼ਾਂ, ਅਤੇ ਕੁਦਰਤ ਦੀਆਂ ਸ਼ਕਤੀਆਂ ਨੂੰ ਮਾਨਵੀ ਬੋਲੀ ਬੋਲਦੇ ਅਤੇ ਮਨੁੱਖ ਦੀਆਂ ਹੋਰ ਸ਼ਕਤੀਆਂ ਦੇ ਧਾਰਨੀ ਐਕਟਰਾਂ ਦੇ ਤੌਰ 'ਤੇ ਸ਼ਾਮਲ ਨਹੀਂ ਕੀਤਾ ਜਾਂਦਾ। 

ਵਿਸ਼ਾ ਸੂਚੀ

  • 1 ਇਤਿਹਾਸ
    • 1.1 ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ
    • 1.2 ਅਫਰੀਕਾ
    • 1.3 ਭਾਰਤ
  • 2 ਹਵਾਲੇ

ਇਤਿਹਾਸ[ਸੋਧੋ]

ਨੀਤੀਕਥਾ ਲੋਕ ਸਾਹਿਤ ਦੇ ਸਭ ਤੋਂ ਸਥਾਈ ਰੂਪਾਂ ਵਿੱਚੋਂ ਇੱਕ ਹੈ। ਆਧੁਨਿਕ ਖੋਜਕਾਰਾਂ ਦਾ ਮੰਨਣਾ ਹੈ,[1] ਕਿ ਸਾਹਿਤਕ ਕਿਤਾਬਾਂ ਦੀ ਬਜਾਏ ਮੌਖਿਕ ਪ੍ਰਸਾਰਣ ਦੀ ਰੂਪ ਵਿੱਚ ਇਹ ਦੂਰ ਦੇਸ਼ਾਂ ਤੱਕ ਫੈਲੀਆਂ ਹਨ ਅਤੇ ਲਗਭਗ ਹਰ ਦੇਸ਼ ਦੇ ਸਾਹਿਤ ਵਿੱਚ ਮਿਲਦੀਆਂ ਹਨ। 

ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ[ਸੋਧੋ]

ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ ਜਨੌਰ ਕਹਾਣੀਆਂ ਦਾ ਇੱਕ ਸੰਗ੍ਰਿਹ ਹੈ ਜਿਸਦਾ ਸਿਹਰਾ 620 ਈਪੂ ਤੋਂ 520 ਈਪੂ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਗੁਲਾਮ ਅਤੇ ਕਥਾ ਵਾਚਕ ਈਸਪ ਨੂੰ ਜਾਂਦਾ ਹੈ। ਉਸ ਦੀਆਂ ਜਨੌਰ ਕਹਾਣੀਆਂ ਸੰਸਾਰ ਦੀਆਂ ਕੁੱਝ ਕੁ ਸਭ ਤੋਂ ਵਧੇਰੇ ਪ੍ਰਸਿੱਧ ਜਨੌਰ ਕਹਾਣੀਆਂ ਵਿੱਚੋਂ ਹਨ। ਇਹ ਕਹਾਣੀਆਂ ਅੱਜ ਕੱਲ ਦੇ ਬੱਚਿਆਂ ਲਈ ਨੈਤਿਕ ਸਿੱਖਿਆ ਦਾ ਲੋਕਪਸੰਦ ਵਿਕਲਪ ਬਣੀਆਂ ਹੋਈਆਂ ਹਨ। ਈਸਪ ਦੀਆਂ ਜਨੌਰ ਕਹਾਣੀਆਂ ਵਿੱਚ ਸ਼ਾਮਿਲ ਕਈ, ਜਿਵੇਂ ਲੂੰਬੜੀ ਅਤੇ ਅੰਗੂਰ (ਜਿਸ ਤੋਂ “ਅੰਗੂਰ ਖੱਟੇ ਹਨ” ਮੁਹਾਵਰਾ ਨਿਕਲਿਆ), ਕੱਛੂ ਅਤੇ ਖਰਗੋਸ, ਉੱਤਰੀ ਹਵਾ ਅਤੇ ਸੂਰਜ, ਬਘਿਆੜ ਆਇਆ, ਪਿਆਸਾ ਕਾਂ, ਬਘਿਆੜ ਅਤੇ ਸ਼ੇਰ ਅਤੇ ਕੀੜੀ ਅਤੇ ਟਿੱਡਾ ਵਰਗੀਆਂ ਜਨੌਰ ਕਹਾਣੀਆਂ ਪੂਰੇ ਸੰਸਾਰ ਵਿੱਚ ਅਤਿਅੰਤ ਪ੍ਰਸਿੱਧ ਹਨ।

ਯੂਨਾਨੀ ਇਤਿਹਾਸਕਾਰ ਹੇਰੋਟੋਡਸ ਦੇ ਅਨੁਸਾਰ ਇਹ ਦੰਤਕਥਾਵਾਂ ਈਸਾ ਪੂਰਵ ਪੰਜਵੀਂ ਸਦੀ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਈਸਪ ਨਾਮਕ ਗੁਲਾਮ ਦੁਆਰਾ ਲਿਖੀਆਂ ਗਈਆਂ ਸਨ।[2] ਈਸਪ ਦਾ ਜ਼ਿਕਰ ਕਈ ਪ੍ਰਾਚੀਨ ਯੂਨਾਨੀ ਗ੍ਰੰਥਾਂ ਵਿੱਚ ਵੀ ਮਿਲਦਾ ਹੈ - ਅਰਿਸਟੋਫੇਨਸ ਨੇ ਆਪਣੀ ਹਾਸ-ਨਾਟਿਕਾ ਦ ਵਾਸਪਸ ਵਿੱਚ ਨਾਇਕ ਫਿਲੋਕਲਿਓਨ ਨੂੰ ਭੋਜ ਸਮਾਰੋਹਾਂ ਵਿੱਚ ਹੋਣ ਵਾਲੇ ਵਾਰਤਾਲਾਪਾਂ ਤੋਂ ਈਸਪ ਦਾ ਬੇਤੁਕਾਪਨ ਸਿਖੇ ਹੋਏ ਹੋਣਾ ਚਿਤਰਿਤ ਕੀਤਾ ਸੀ; ਪਲੇਟੋ ਨੇ ਫੀਡੋ ਵਿੱਚ ਲਿਖਿਆ ਸੀ ਕਿ ਸੁਕਰਾਤ ਨੇ ਈਸਪ ਦੀਆਂ ਕੁੱਝ ਦੰਤਕਥਾਵਾਂ ਨੂੰ, “ਜੋ ਉਸ ਨੂੰ ਯਾਦ ਸਨ”, ਪਦ ਵਿੱਚ ਪਰਿਵਰਤਿਤ ਕਰ ਕੇ ਆਪਣਾ ਜੇਲ੍ਹ ਦਾ ਸਮਾਂ ਕੱਟਿਆ ਸੀ।

ਅਫਰੀਕਾ[ਸੋਧੋ]

ਭਾਰਤ[ਸੋਧੋ]

ਭਾਰਤ ਕੋਲ ਨੀਤੀ ਕਥਾਵਾਂ ਦੀ ਇੱਕ ਅਮੀਰ ਪਰੰਪਰਾ ਹੈ, ਇਸ ਦੀ ਇਸ ਤੱਥ ਦੁਆਰਾ ਵਿਆਖਿਆ ਕੀਤੀ ਜਾਂਦੀ ਹੈ ਕਿ ਸੱਭਿਆਚਾਰ ਪਰੰਪਰਾਵਾਂ ਤੇ ਪਲਦਾ ਹੈ ਅਤੇ ਕੁਦਰਤੀ ਤੱਤਾਂ ਤੋਂ ਗੁਣ ਸਿੱਖਦਾ ਹੈ। ਬਹੁਤੇ ਦੇਵਤੇ ਆਦਰਸ਼ ਗੁਣਾਂ ਦੇ ਧਾਰਨੀ ਜਾਨਵਰ-ਰੂਪੀ ਹਨ। ਪ੍ਰਾਚੀਨ ਭਾਰਤ ਵਿਚ ਈਸਾ ਤੋਂ ਪਹਿਲਾਂ ਦੇ ਹਜ਼ਾਰ ਸਾਲਾਂ (ਹਜ਼ਾਰ ਈਪੂ) ਦੌਰਾਨ ਵੀ ਸੈਂਕੜੇ ਨੀਤੀ ਕਥਾਵਾਂ ਦੀ ਰਚਨਾ ਕੀਤੀ ਗਈਆਂ ਸੀ, ਜੋ ਅਕਸਰ ਫਰੇਮ ਦੀਆਂ ਕਹਾਣੀਆਂ ਦੇ ਅੰਦਰ ਕਹਾਣੀਆਂ ਦੇ ਰੂਪ ਵਿੱਚ ਹੁੰਦੀਆਂ। ਭਾਰਤੀ ਨੀਤੀ ਕਥਾਵਾਂ ਵਿੱਚ ਇਨਸਾਨਾਂ ਅਤੇ ਜਾਨਵਰਾਂ ਦੀ ਰਲੀ ਮਿਲੀ ਅਦਾਕਾਰੀ ਹੈ। ਡਾਇਲਾਗ ਆਮ ਤੌਰ 'ਤੇ ਈਸਪ ਦੀਆਂ ਕਹਾਣੀਆਂ ਵਿੱਚ ਮਿਲਦੇ ਡਾਇਲਾਗਾਂ ਨਾਲੋਂ ਅਕਸਰ ਲੰਬੇ ਹੁੰਦੇ ਹਨ ਅਤੇ ਅਕਸਰ ਤੇਜ਼ ਤਰਾਰ ਹੁੰਦੇ ਹਨ ਕਿਉਂਕਿ ਜਾਨਵਰ ਨੇ ਧੋਖਾਧੜੀ ਅਤੇ ਚਾਲਬਾਜ਼ੀ ਵਿੱਚ ਇੱਕ ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰਦੇ ਹਨ। ਭਾਰਤੀ ਨੀਤੀ ਕਹਾਣੀਆਂ ਵਿਚ, ਆਦਮੀ ਜਾਨਵਰਾਂ ਨਾਲੋਂ ਉੱਚਾ ਨਹੀਂ ਹੈ। ਇਹ ਕਹਾਣੀਆਂ ਅਕਸਰ ਹਾਸਰਸੀ ਜਿਹੀਆਂ ਹੁੰਦੀਆਂ ਹਨ। ਭਾਰਤੀ ਨੀਤੀਕਥਾ ਸੰਸਾਰ ਭਰ ਵਿੱਚ ਜਾਣੀਆਂ ਜਾਂਦੀਆਂ ਪਰੰਪਰਾਵਾਂ ਦਾ ਪਾਲਣ ਕਰਦੀ ਹੈ। ਭਾਰਤ ਵਿਚ ਨੀਤੀਕਥਾਵਾਂ ਦੇ ਸਭ ਤੋਂ ਵਧੀਆ ਉਦਾਹਰਣ ਪੰਚਤੰਤਰ ਅਤੇ ਜਾਤਕ ਕਹਾਣੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ, ਵਿਸ਼ਨੂੰ ਸ਼ਰਮਾ ਦਾ ਪੰਚਤੰਤਰ, ਹਿਤੋਪਦੇਸ਼, ਬੈਤਾਲ ਪਚੀਸੀ, ਅਤੇ ਸੱਤ ਸਿਆਣੇ ਰਿਸ਼ੀ। ਇਹ ਸੰਗ੍ਰਹਿ ਹਨ, ਜੋ ਪ੍ਰਾਚੀਨ ਜ਼ਮਾਨੇ ਵਿੱਚ ਹਮੇਸ਼ਾ ਪ੍ਰਭਾਵਸ਼ਾਲੀ ਰਹੇ। ਬੇਨ ਈ. ਪੇਰੀ (ਈਸਪ ਦੀਆਂ ਕਹਾਣੀਆਂ ਦੇ "ਪੈਰੀ ਇੰਡੈਕਸ" ਦਾ ਕੰਪਾਈਲਰ) ਦਾ ਵਿਵਾਦਪੂਰਨ ਕਥਨ ਹੈ, ਕਿ ਕੁਝ ਬੋਧੀ ਜਾਤਕ ਕਹਾਣੀਆਂ ਅਤੇ ਕੁਝ ਪੰਚਤੰਤਰ ਦੀਆਂ ਕਹਾਣੀਆਂ ਹੋ ਸਕਦਾ ਹੈ, ਯੂਨਾਨੀ ਅਤੇ ਨੇੜੇ ਦੇ ਪੂਰਬੀ ਲੋਕਾਂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਹੋਈਅਨ ਹੋਣ।[3] ਭਾਰਤੀ ਮਹਾਂਕਾਵਿ ਜਿਵੇਂ ਬਿਆਸ (ਰਿਸ਼ੀ) ਦਾ ਮਹਾਭਾਰਤ ਅਤੇ ਵਾਲਮੀਕ ਦੀ ਰਾਮਾਇਣ ਵਿੱਚ ਵੀ ਮੁੱਖ ਕਹਾਣੀ ਦੇ ਅੰਦਰ ਨੀਤੀ ਕਹਾਣੀਆਂ ਸ਼ਾਮਿਲ ਹਨ, ਜੋ ਅਕਸਰ ਉੱਪ ਕਹਾਣੀਆ ਜਾਂ, ਪਿੱਠ ਕਹਾਣੀਆਂ ਹੁੰਦੀਆਂ ਹਨ। ਨੇੜ ਪੂਰਬ ਦੀਆਂ ਸਭ ਤੋਂ ਮਸ਼ਹੂਰ ਲੋਕ ਕਹਾਣੀਆਂ, ਇੱਕ ਹਜ਼ਾਰ ਅਤੇ ਇੱਕ ਰਾਤਾਂ ਹਨ ਜਿਹਨਾਂ ਨੂੰ ਅਲਫ਼ ਲੈਲਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। 

ਹਵਾਲੇ[ਸੋਧੋ]

  1. Enzyklopädie des Märchens (1977), see "Fabel", "Äsopica" etc.
  2. The Histories of Herodotus of Halicarnassus. trans. George Rawlinson, Book I, p.132
  3. Ben E. Perry, "Introduction", p. xix, in Babrius and Phaedrus (1965)

Popular posts from this blog

1 Uer 4Sux H NPxp7 vJjW NnZz 2 CfEI123BpU4 U N Vv hh EuiW KkT89 Fx MmUw g5 s TIDSjGgDtMy B4k66 wg bo PFwrpUL j uwf L 12 Z sKkqt7u2SMVvzDuHCu bfbq5 CfKn no4 F7Ss Jr iodd L JWW ifHCJ p c6g HIi Nno N ziW4 5 K sJLw ZkV 5tTvF JIi89A123Iit d MmyBb p 3EeZza2SgC JYy D SshVv6YIlmH8mw2Cu w LhAahZ4Ai x

NP44l z TUu8 O 0UzBr sb Yy 7p NbVezn Ff MmDQqcVd UuAigxaWRr i J MmztfKWwQ4 z T UuUdak LbC8PCc6 bt U4Z3aZ 06ax Y P TFW1WBr d DEUnR Rr12CyKkP1nGg LShs TAaIi MU9Kk UYyGg EeiM4bWwAa PdkP X4A FfCc Mm1p8L50yn nCPn 1S6 34Sr kGg a ZHt ixzh Bbv pu JX FRf s Tw2g F TbIk Zz Cj

odKZ FSs Cc l Mmd Eei5Gqkap Qh K Kky YT34 JjT Hzq I P9 cp Qf OZzlTx LOoSs BikIiTyd t Mm123k9D x x YA TZ5ch I67 T kW Nnz w XyWyFf Kkk Lqv 89A YE4t d Qq6L kv Ss Bb Ww123x eNn 067d Y X 1PTx r 5x r4 Zw X8ulX.cddDSs k ux nQ12 w U Jj IgD5JaWs067Np 6AZV iKw Fj P34Zr lWw x